Loading...
Tribune Punjabi » Punjabi Tribune Daily Punjabi News Paper Business Sports News Haryana Chandigarh Punjab Himachal Tribune Punjabi - Just another WordPress weblog

ਨਿੱਸਨ ਮੁਖੀ ਵਿੱਤੀ ਬੇਨਿਯਮੀਆਂ ਲਈ ਗ਼੍ਰਿਫ਼ਤਾਰ !    ਬ੍ਰਿਗੇਡੀਅਰ ਚਾਂਦਪੁਰੀ ਦਾ ਸਰਕਾਰੀ ਅਤੇ ਫ਼ੌਜੀ ਸਨਮਾਨਾਂ ਨਾਲ ਸਸਕਾਰ !    ਗ੍ਰਨੇਡ ਹਮਲਾ: ਅਕਾਲੀ ਦਲ ਤੇ ਕਾਂਗਰਸ ਵੱਲੋਂ ਇਕ ਦੂਜੇ ਵਿਰੁਧ ਤਿੱਖੇ ਹਮਲੇ ਜਾਰੀ !    ਡੀਜੀਪੀ ਦੇ ਨਿਵਾਸ ’ਤੇ ਤਾਇਨਾਤ ਸਿਪਾਹੀ ਗੋਲੀ ਵੱਜਣ ਕਾਰਨ ਜ਼ਖ਼ਮੀ !    ਸੀਆਰਪੀਐੱਫ ਦੇ ਜਵਾਨ ਨੇ ਖੁਦ ਨੂੰ ਗੋਲੀ ਮਾਰੀ !    ਮੋਦੀ ਖ਼ਿਲਾਫ਼ ਜ਼ਕੀਆ ਦੀ ਅਪੀਲ ’ਤੇ ਸੁਣਵਾਈ 26 ਤੱਕ ਮੁਲਤਵੀ !    ਪੁਰੋਹਿਤ ਦੀ ਅਪੀਲ ’ਤੇ ਭਲਕੇ ਸੁਣਵਾਈ ਕਰਨ ਦੇ ਨਿਰਦੇਸ਼ !    ਕਿਰਤੀ !    ਜਿਣਸੀ ਰੁਝਾਨਾਂ ਪ੍ਰਤੀ ਸੋਚ ਬਦਲਣ ਦਾ ਵੇਲਾ !    ਸੂਰਜ ਦੀ ਅੱਖ: ਸਨਮਾਨਾਂ ਦਾ ਡਿੱਗਦਾ ਮਿਆਰ !    

 

ਮੁੱਖ ਖ਼ਬਰਾਂ

ਡੇਟਾ ਸੁਰੱਖਿਆ ਬਿੱਲ ਛੇਤੀ ਪਾਸ ਹੋਣ ਦੀ ਉਮੀਦ: ਵੋਹਰਾ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਐਨ.ਐਨ.ਵੋਹਰਾ ਨੇ ਆਸ ਜਤਾਈ ਹੈ ਕਿ ਜਸਟਿਸ ਬੀ.ਐਨ.ਸ੍ਰੀਕ੍ਰਿਸ਼ਨਾ ਕਮੇਟੀ ਵੱਲੋਂ ਸਰਕਾਰ ਨੂੰ ਸੌਂਪੇ ਗਏ ਡੇਟਾ ਸੁਰੱਖਿਆ ਬਿੱਲ ਦੇ ਖਰੜੇ ਨੂੰ ਸੰਸਦ ਬਿਨਾਂ ਕਿਸੇ ਦੇਰੀ ਦੇ ਅਗਾਮੀ ਸਰਦ ਰੁੱਤ ਇਜਲਾਸ ’ਚ ਪਾਸ ਕਰ ਦਿੱਤਾ ਜਾਵੇਗਾ۔‘ਦਿ ਡੇਟਾ ਪ੍ਰਾਈਵੇਸੀ ਰਿਪੋਰਟ’ ਵਿਸ਼ੇ ’ਤੇ ਅੱਜ ਸੰਵਾਦ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਵੋਹਰਾ ਨੇ ਕਿਹਾ ਕਿ ਬਿਲ ਦੀ ਮਹੱਤਤਾ ਨੂੰ ਵੇਖਦਿਆਂ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਆਗਾਮੀ ਸੀਜ਼ਨ ਵਿੱਚ ਬਿੱਲ ਪਾਸ ਕਰਕੇ ਕਾਨੂੰਨ ਵਜੋਂ ਲਾਗੂ ਕਰ ਦਿੱਤਾ ਜਾਵੇ۔
ਮੋਦੀ ਨੂੰ ਉਨ੍ਹਾਂ ਦੀ ਥਾਂ ਜ਼ਰੂਰ ਦਿਖਾਉਣਗੇ ਊਰਜਿਤ: ਰਾਹੁਲ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕੇਂਦਰ ਸਰਕਾਰ ’ਤੇ ਦੇਸ਼ ਦੀਆਂ ਸੰਸਥਾਵਾਂ ਨੂੰ ਤਬਾਹ ਕਰਨ ਦਾ ਦੋਸ਼ ਲਗਾਉਂਦਿਆਂ ਉਮੀਦ ਜ਼ਾਹਿਰ ਕੀਤੀ ਕਿ ਆਰਬੀਆਈ ਦੇ ਗਵਰਨਰ ਊਰਜਿਤ ਪਟੇਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੀ ਥਾਂ ਜ਼ਰੂਰ ਦਿਖਾਉਣਗੇ۔ਉਨ੍ਹਾਂ ਦੋਸ਼ ਲਗਾਇਆ ਕਿ ਸ੍ਰੀ ਮੋਦੀ ਆਰਬੀਆਈ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ۔
ਕੇਂਦਰ ਅਤੇ ਆਰਬੀਆਈ ’ਚ ਕੋਈ ਮਤਭੇਦ ਨਹੀਂ: ਪਿਊਸ਼ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਭਾਰਤੀ ਰਿਜ਼ਰਵ ਬੈਂਕ ਅਤੇ ਕੇਂਦਰ ਸਰਕਾਰ ਦਰਮਿਆਨ ਕੋਈ ਮਤਭੇਦ ਹੋਣ ਤੋਂ ਇਨਕਾਰ ਕੀਤਾ ਹੈ۔ਉਨ੍ਹਾਂ ਕਿਹਾ ਕਿ ਆਰਬੀਆਈ ਬੋਰਡ ਦੇ ਡਾਇਰੈਕਟਰਾਂ ’ਚ ਵਿਚਾਰ ਵਟਾਂਦਰੇ ’ਤੇ ਕੁਝ ਵੀ ਇਤਰਾਜ਼ਯੋਗ ਨਹੀਂ ਹੈ۔ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਮੀਡੀਆ ਦੋਹਾਂ ਦਰਮਿਆਨ ਤਣਾਅ ਦਿਖਾ ਰਿਹਾ ਹੈ۔
ਮੋਦੀ ਵੱਲੋਂ ਕੇਐਮਪੀ ਐਕਸਪ੍ਰੈੱਸਵੇਅ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਐਮਪੀ ਐਕਸਪ੍ਰੈਸਵੇਅ ਦੇ ਕੁੰਡਲੀ-ਮਾਨੇਸਰ ਹਿੱਸੇ ਦਾ ਉਦਘਾਟਨ ਕਰਦੇ ਹੋਏ ਹਰਿਆਣਾ ਦੀ ਪਿਛਲੀ ਕਾਂਗਰਸ ਸਰਕਾਰ ਨੂੰ ਪ੍ਰਾਜੈਕਟਾਂ ਵਿੱਚ ਅੜਿੱਕੇ ਪਾਉਣ ਲਈ ਨਿੰਦਦਿਆਂ ਕਿਹਾ ਕਿ ਇਸ ਨਾਲ ਰਾਜ ਨੂੰ ਘਾਟਾ ਪਿਆ۔ਸ੍ਰੀ ਮੋਦੀ ਨੇ ਸੁਲਤਾਨਪੁਰ (ਗੁਰੂਗ੍ਰਾਮ) ਵਿਚ ਇਕੱਠੀ ਭੀੜ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦਾ ਦਿਨ ਹਰਿਆਣਾ ਲਈ ਅਹਿਮ ਹੈ ਕਿ ਇਹ 135 ਕਿਲੋਮੀਟਰ ਦੀ ਸੜਕ ਪੂਰੀ ਹੋਈ ਹੈ۔
ਸ਼ਬਰੀਮਾਲਾ ਵਿਚ ਪੁਲੀਸ ਕਾਰਵਾਈ ਦੇ ਵਿਰੋਧ ’ਚ ਕਈ ਥਾਵਾਂ ’ਤੇ ਪ੍ਰਦਰਸ਼ਨ ਕੇਰਲਾ ਪੁਲੀਸ ਵੱਲੋਂ ਐਤਵਾਰ ਦੇਰ ਰਾਤ ਨੂੰ ਅਯੱਪਾ ਮੰਦਰ ਕੰਪਲੈਕਸ ’ਚ ਕਾਰਵਾਈ ਕਰਕੇ 30 ਵਿਅਕਤੀਆਂ ਨੂੰ ਹਿਰਾਸਤ ’ਚ ਲੈ ਲਿਆ ਗਿਆ۔ਇਸ ਦੇ ਵਿਰੋਧ ’ਚ ਭਾਜਪਾ, ਯੁਵਾ ਮੋਰਚਾ ਅਤੇ ਹੋਰ ਸੱਜੇ ਪੱਖੀ ਜਥੇਬੰਦੀਆਂ ਨੇ ਸੋਮਵਾਰ ਨੂੰ ਸੂਬੇ ’ਚ ਰੋਸ ਮੁਜ਼ਾਹਰੇ ਕੀਤੇ۔ਭਾਜਪਾ ਵਰਕਰਾਂ ਨੇ ਮੁੱਖ ਮੰਤਰੀ ਪਿਨਾਰਈ ਵਿਜਯਨ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤੇ۔
ਪ੍ਰਕਾਸ਼ ਪੁਰਬ ਸਿਆਸੀ ਵਖ਼ਰੇਵਿਆਂ ਤੋਂ ਉਤਾਂਹ ਉੱਠ ਕੇ ਮਨਾਉਣ ਦਾ ਸੱਦਾ ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 19 ਨਵੰਬਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮੂਹ ਸਿਆਸੀ ਧਿਰਾਂ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਸਾਰੇ ਵਖ਼ਰੇਵਿਆਂ ਤੋਂ ਉੱਪਰ ਉੱਠ ਕੇ ਗੁਰੂ ਨਾਨਕ ਦੇਵ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦੀ ਅਪੀਲ ਕੀਤੀ ਹੈ۔ਉਨ੍ਹਾਂ ਸੰਤ ਸਮਾਜ, ਸਿਆਸੀ ਆਗੂਆਂ ਤੇ ਸਮਾਜਿਕ ਸ਼ਖ਼ਸੀਅਤਾਂ ਨੂੰ ਇਸ ਇਤਿਹਾਸਕ ਸਮਾਰੋਹ ਵਿੱਚ ਸ਼ਾਮਲ 
ਮੋਦੀ, ਰਾਹੁਲ ਅਤੇ ਹੋਰ ਆਗੂਆਂ ਵੱਲੋਂ ਇੰਦਰਾ ਗਾਂਧੀ ਨੂੰ ਜਨਮ ਦਿਵਸ ’ਤੇ ਸ਼ਰਧਾਂਜਲੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਹੋਰ ਕਈ ਆਗੂਆਂ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ 101ਵੇਂ ਜਨਮ ਦਿਵਸ ’ਤੇ ਸੋਮਵਾਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ۔ਸ੍ਰੀ ਮੋਦੀ ਨੇ ਟਵੀਟ ਕਰਕੇ ਇੰਦਰਾ ਗਾਂਧੀ ਨੂੰ ਯਾਦ ਕੀਤਾ۔
ਮੁੱਕੇਬਾਜ਼ੀ: ਪਿੰਕੀ ਅਤੇ ਸਿਮਰਨਜੀਤ ਦੀਆਂ ਆਸਾਨ ਜਿੱਤਾਂ ਮਾਹਰ ਮੁੱਕੇਬਾਜ਼ ਪਿੰਕੀ ਰਾਣੀ ਤੋਂ ਇਲਾਵਾ ਸੋਨੀਆ ਅਤੇ ਸਿਮਰਨਜੀਤ ਕੌਰ ਨੇ ਅੱਜ ਇੱਥੇ ਦਸਵੀਂ ਏਆਈਬੀਏ ਮਹਿਲਾ ਵਿਸ਼ਵ ਚੈਂਪੀਅਨਸ਼ਿਪ ਦੇ ਆਖ਼ਰੀ ਅੱਠ ਵਿੱਚ ਥਾਂ ਬਣਾ ਲਈ ਹੈ۔ਇਸ ਤਰ੍ਹਾਂ ਭਾਰਤ ਦੀਆਂ ਅੱਠ ਮੁੱਕੇਬਾਜ਼ ਕੁਆਰਟਰ ਫਾਈਨਲ ਵਿੱਚ ਪਹੁੰਚਣ ਵਿੱਚ ਸਫਲ ਰਹੀਆਂ۔ਪੰਜ ਵਾਰ ਦੀ ਵਿਸ਼ਵ ਚੈਂਪੀਅਨ ਐਮ ਸੀ ਮੇਰੀ ਕੌਮ (48 ਕਿਲੋ) ਦੀ ਅਗਵਾਈ ਵਿੱਚ ਸਾਰੇ ਅੱਠ ਮੁੱਕੇਬਾਜ਼ ਸੈਮੀ ਫਾਈਨਲ ਵਿੱਚ ਥਾਂ ਬਣਾਉਣ ਲਈ ਮੰਗਲਵਾਰ ਨੂੰ ਰਿੰਗ ਵਿੱਚ ਉਤਰਨਗੀਆਂ۔
ਪੈਦਲ ਚੱਲਣ ਵਾਲੇ ਰਸਤਿਆਂ ’ਤੇ ਖੜ੍ਹੇ ਵਾਹਨਾਂ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਤੇ ਪੁਲੀਸ ਦੀ ਝਾੜਝੰਬ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਇਕ ਵਾਰ ਫਿਰ ਤੋਂ ਚੰਡੀਗੜ੍ਹ ਪੁਲੀਸ ਦੀ ਝਾੜਝੰਬ ਕੀਤੀ۔ਅਦਾਲਤ ਨੇ ਪੈਦਲ ਚੱਲਣ ਵਾਲੇ ਰਸਤਿਆਂ ’ਤੇ ਵਾਹਨ ਖੜ੍ਹੇ ਹੋਣ ਦੇ ਮਾਮਲੇ ਵਿੱਚ ਅਦਾਲਤ ਵੱਲੋਂ ਜਾਰੀ ਹਦਾਇਤਾਂ ’ਤੇ ਕਾਰਵਾਈ ਨਾ ਹੋਣ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ۔ਅਦਾਲਤ ਨੇ ਇਹ ਸਪੱਸ਼ਟ ਕੀਤਾ ਕਿ ਪੁਲੀਸ ਨੂੰ ਵਾਰ ਵਾਰ ਅਦਾਲਤੀ ਹੁਕਮਾਂ ਦੀ ਪਾਲਣਾ ਨਾ ਕਰਨ ਦਾ ਨੋਟਿਸ ਜਾਰੀ ਕੀਤਾ ਜਾਵੇਗਾ۔ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ ਦੌਰਾਨ ਯੂਟੀ ਦੇ ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਵੀ ਅਦਾਲਤ ’ਚ ਹਾਜ਼ਰ ਰਹਿਣ ਦਾ ਹੁਕਮ ਦਿੱਤਾ ਹੈ۔
ਪੰਜਾਬ ਵਿਚਲੇ ਸਾਰੇ ਨਿਰੰਕਾਰੀ ਕੇਂਦਰਾਂ ਦੀ ਸੁਰੱਖਿਆ ਵਧਾਈ ਜਾਵੇਗੀ ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 19 ਨਵੰਬਰ ‘‘ਨਿਰੰਕਾਰੀ ਭਵਨ ’ਤੇ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਵੀ ਨਿਰੰਕਾਰੀ ਸ਼ਰਧਾਲੂਆਂ ਦੇ ਹੌਂਸਲੇ ਬੁਲੰਦ ਹਨ ਤੇ ਉਹ ਪ੍ਰਮਾਤਮਾ ਦੀ ਉਸਤਤ ਵਿਚ ਹੁੰਦੀਆਂ ਪ੍ਰਾਰਥਨਾ ਸਭਾਵਾਂ ਜਾਰੀ ਰੱਖਣਗੇ۔’’ ਇਹ ਗੱਲ ਨਿਰੰਕਾਰੀ ਮਿਸ਼ਨ ਦੀ ਪੰਜਾਬ-ਹਰਿਆਣਾ-ਹਿਮਾਚਲ ਦੀ ਇੰਚਾਰਜ ਜੋਗਿੰਦਰ ਕੌਰ ਨੇ ਕਹੀ ਹੈ۔ਉਨ੍ਹਾਂ ਅੱਜ ਘਟਨਾ ਸਥਾਨ 
ਅੰਜੁਮ ਦਸ ਮੀਟਰ ਏਅਰ ਰਾਈਫਲ ਚੈਂਪੀਅਨ ਬਣੀ ਪੰਜਾਬ ਦੀ ਅੰਜੁਮ ਮੌਦਗਿਲ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ 62ਵੀਂ ਕੌਮੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਅੱਜ ਇੱਥੇ ਮਹਿਲਾਵਾਂ ਦੀ ਦਸ ਮੀਟਰ ਏਅਰ ਰਾਈਫਲ ਵਿੱਚ ਵੀ ਪਹਿਲਾ ਸਥਾਨ ਹਾਸਲ ਕੀਤਾ۔ਇੱਕ ਹੋਰ ਸਟਾਰ ਨਿਸ਼ਾਨੇਬਾਜ਼ ਮੇਹੁਲੀ ਘੋਸ਼ ਨੇ ਚਾਰ ਸੋਨ ਤਗ਼ਮੇ ਆਪਣੇ ਨਾਮ ਕੀਤੇ۔ਅੰਜੁਮ ਨੇ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਵਿੱਚ ਵੀ ਸੋਨੇ ਦਾ ਤਗ਼ਮਾ ਜਿੱਤਿਆ ਸੀ۔
ਅਰਬਪਤੀ ਨਿਰਮਲ ਭੰਗੂ ਨੇ ਹਸਪਤਾਲ ਵਿਚ ਲਾਏ ‘ਤੰਬੂ’ ਚਰਨਜੀਤ ਭੁੱਲਰ ਬਠਿੰਡਾ, 19 ਨਵੰਬਰ ਪਰਲਜ਼ ਗਰੁੱਪ ਦੇ ਅਰਬਪਤੀ ਮਾਲਕ ਅਤੇ ਧੋਖਾਧੜੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਨਿਰਮਲ ਭੰਗੂ ਬਠਿੰਡਾ ਜੇਲ੍ਹ ਵਿਚ ਸ਼ਾਇਦ ‘ਛੁੱਟੀ’ ਕੱਟਣ ਹੀ ਆਉਂਦੇ ਹਨ۔ਵੇਰਵਿਆਂ ਮੁਤਾਬਕ ਭੰਗੂ ਜਦ ਤੋਂ ਬਠਿੰਡਾ ਜੇਲ੍ਹ ਲਿਆਂਦੇ ਗਏ ਹਨ, ਉਨ੍ਹਾਂ 889 ਦਿਨਾਂ ’ਚੋਂ 671 ਦਿਨ ਮੁਹਾਲੀ ਦੇ ਹਸਪਤਾਲ ’ਚ ਹੀ ਗੁਜ਼ਾਰੇ ਹਨ۔ਬਠਿੰਡਾ ਪੁਲੀਸ ਨੂੰ ਹਸਪਤਾਲ 
ਜ਼ੈਰੇਵ ਨੇ ਏਟੀਪੀ ਫਾਈਨਲਜ਼ ਦਾ ਖ਼ਿਤਾਬ ਜਿੱਤਿਆ ਅਲੈਕਜ਼ੈਂਡਰ ਜ਼ੈਰੇਵ ਨੇ ਨੋਵਾਕ ਜੋਕੋਵਿਚ ਨੂੰ 6-4, 6-3 ਨਾਲ ਹਰਾ ਕੇ ਆਪਣਾ ਪਹਿਲਾ ਏਟੀਪੀ ਫਾਈਨਲਜ਼ ਖ਼ਿਤਾਬ ਜਿੱਤ ਲਿਆ ਹੈ۔ਜਰਮਨੀ ਦੇ 21 ਸਾਲ ਦੇ ਜ਼ੈਰੇਵ ਨੇ ਸੈਮੀ ਫਾਈਨਲ ਵਿੱਚ ਛੇ ਵਾਰ ਦੇ ਚੈਂਪੀਅਨ ਰੋਜਰ ਫੈਡਰਰ ਨੂੰ ਹਰਾਇਆ ਸੀ۔ਇਸ ਮਗਰੋਂ ਆਪਣੀ ਜੇਤੂ ਮੁਹਿੰਮ ਜਾਰੀ ਰੱਖਦਿਆ ਦੁਨੀਆਂ ਦੇ ਅੱਵਲ ਨੰਬਰ ਖਿਡਾਰੀ ਜੋਕੋਵਿਚ ਨੂੰ ਮਾਤ ਦਿੱਤੀ۔
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.
Web Tranliteration/Translation