Loading...
Tribune Punjabi » Punjabi Tribune Daily Punjabi News Paper Business Sports News Haryana Chandigarh Punjab Himachal Tribune Punjabi - Just another WordPress weblog

ਕੇਂਦਰੀ ਸੁਰੱਖਿਆ ਬਲ ਦਾ ਜਵਾਨ ਕੈਂਪ ਵਿੱਚੋਂ ਲਾਪਤਾ !    ਬਸਪਾ ਆਗੂ ਦੇ ਭਤੀਜੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ !    ਸਰਕਾਰੀ ਗਊਸ਼ਾਲਾ ਵਿੱਚ 20 ਗਊਆਂ ਮਰੀਆਂ !    ਸ਼ਤਰੰਜ ਓਲੰਪਿਆਡ: ਭਾਰਤੀ ਟੀਮਾਂ ਦਾ ਜੇਤੂ ਆਗਾਜ਼ !    ਕੈਪਟਨ ’ਤੇ ਬੇਅਦਬੀ ਕਾਂਡ ਦੇ ਕਸੂਰਵਾਰਾਂ ਨੂੰ ਬਚਾਉਣ ਦੇ ਦੋਸ਼ !    ਅਟਾਰੀ ਸਰਹੱਦ ’ਤੇ ਨਵੀਂ ਦਰਸ਼ਕ ਗੈਲਰੀ ਦਾ ਉਦਘਾਟਨ ਅੱਜ !    ਸੱਭਿਆਚਾਰਕ ਸੰਕਟ ਦੇ ਹੱਲ ਲਈ ਆਪਣੀਆਂ ਜੜ੍ਹਾਂ ਨਾਲ ਜੁੜਨਾ ਜ਼ਰੂਰੀ: ਡਾ. ਸੁਰਜੀਤ !    ਸਹਿਕਾਰੀ ਸਭਾ ਦੇ ਪ੍ਰਧਾਨ ਨੇ ਸੁਸਾਇਟੀ ਨੂੰ ਲਾਇਆ 18 ਲੱਖ ਦਾ ਰਗੜਾ !    ਪਿੰਡਾਂ ਦੀ ਪ੍ਰੰਪਰਾਵਾਦੀ ਲੋਕ-ਕਲਾ !    ਪਹਿਲਾ ਪਿਆਰਾ ਭਾਈ ਦਇਆ ਸਿੰਘ !    

 

ਮੁੱਖ ਖ਼ਬਰਾਂ

ਕੇਰਲਾ ਲਈ ਦਿ ਟ੍ਰਿਬਿਊਨ ਰਾਹਤ ਫੰਡ ਪੱਛਮੀ ਤੱਟ ’ਤੇ ਆਏ ਹੜ੍ਹਾਂ ਨੇ ਖ਼ੂਬਸੂਰਤ ਤੱਟਵਰਤੀ ਸੂਬੇ ਕੇਰਲਾ ਨੂੰ ਦੁੱਖਾਂ ਦੇ ਡੂੰਘੇ ਸਮੁੰਦਰ ’ਚ ਡੁਬੋ ਦਿੱਤਾ ਹੈ۔ਪੰਜਾਬੀ ਟ੍ਰਿਬਿਊਨ ਦੇ ਪਾਠਕ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਤਰਾਸਦੀਆਂ ਦੇ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆਉਂਦੇ ਰਹੇ ਹਨ۔ਦਿ ਟ੍ਰਿਬਿਊਨ ਟਰੱਸਟ ਨੇ ਆਪਣੇ ਵੱਲੋਂ ਇਸ ਤਰਾਸਦੀ ਮੌਕੇ 20 ਲੱਖ ਦਾ ਯੋਗਦਾਨ ਪਾਉਣ ਦਾ ਫੈਸਲਾ ਕੀਤਾ ਹੈ ਤੇ ਪਾਠਕਾਂ ਨੂੰ ਦਿਲ ਖੋਲ੍ਹ ਕੇ ਮਦਦ ਦੀ ਅਪੀਲ ਕੀਤੀ ਜਾਂਦੀ ਹੈ۔
ਕੋਲਿਆਂਵਾਲੀ ਨੂੰ ‘ਨੱਪਣ’ ਲਈ ਵਿਜੀਲੈਂਸ ਨੇ ਚੁੱਕਿਆ ਖੂੰਡਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਲਕਾ ਲੰਬੀ ਵਿਚ ਰੈਲੀ ਕਰਨ ਤੋਂ ਪਹਿਲਾਂ ਸਾਬਕਾ ਅਕਾਲੀ ਚੇਅਰਮੈਨ ਅਤੇ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਨੂੰ ਜੇਲ੍ਹ ਦੀ ਹਵਾ ਖੁਆਉਣ ਦੇ ਰੌਂਅ ਵਿਚ ਜਾਪਦੇ ਹਨ۔ਵਿਜੀਲੈਂਸ ਅਫ਼ਸਰਾਂ ਨੇ ਇਕਦਮ ਹੀ ਸਾਬਕਾ ਚੇਅਰਮੈਨ ਕੋਲਿਆਂਵਾਲੀ ਨੂੰ ਗ੍ਰਿਫ਼ਤਾਰ ਕਰਨ ਵਾਸਤੇ ਛਾਪੇ ਤੇਜ਼ ਕਰ ਦਿੱਤੇ ਹਨ۔ਵਿਜੀਲੈਂਸ ਟੀਮ ਨੇ 21 ਸਤੰਬਰ ਤੋਂ ਮੁੜ ਕੋਲਿਆਂਵਾਲੀ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਉਨ੍ਹਾਂ ਦੇ ਨੇੜਲਿਆਂ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਹੈ۔
ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ’ਤੇ ਆਏ ਇਮਰਾਨ ਖ਼ਾਨ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤਿਵਾਦ ਤੇ ਕਸ਼ਮੀਰ ਸਮੇਤ ਹੋਰਨਾਂ ਅਹਿਮ ਮੁੱਦਿਆਂ ਨੂੰ ਲੈ ਕੇ ਭਾਰਤ ਨਾਲ ਮੁੜ ਸੰਵਾਦ ਤੋਰਨ ਦੀ ਪੇਸ਼ਕਸ਼ ਕੀਤੇ ਜਾਣ ਕਰਕੇ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ’ਤੇ ਆ ਗਏ ਹਨ۔ਵਿਰੋਧੀ ਪਾਰਟੀਆਂ ਦੇ ਕਾਨੂੰਨਘਾੜਿਆਂ ਨੇ ਖ਼ਾਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਗੁਆਂਢੀ ਮੁਲਕ ਨੂੰ ਅਜਿਹੀ ਕੋਈ ਪੇਸ਼ਕਸ਼ ਕਰਨ ਤੋਂ ਪਹਿਲਾਂ ਸੰਸਦ ਨੂੰ ਭਰੋਸੇ ਵਿੱਚ ਲੈਣਾ ਵੀ ਮੁਨਾਸਿਬ ਨਹੀਂ ਸਮਝਿਆ۔
ਏਸ਼ੀਆ ਕ੍ਰਿਕਟ ਕੱਪ: ਭਾਰਤ-ਅਫ਼ਗਾਨਿਸਤਾਨ ਮੈਚ ਟਾਈ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਇਕ ਬਹੁਤ ਹੀ ਫਸਵੇਂ ਸੁਪਰ-4 ਮੁਕਾਬਲੇ ਵਿੱਚ ਅਫ਼ਗਾਨਿਸਤਾਨ ਨੇ ਅੱਜ ਭਾਰਤ ਨੂੰ ਬਰਾਬਰੀ ਉਤੇ ਰੋਕ ਲਿਆ۔
ਹਿਮਾਚਲ ਦਾ ਮੌਸਮ ਅੱਜ ਤੋਂ ਖੁੱਲ੍ਹਣ ਦਾ ਅਨੁਮਾਨ ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਹਿਮਾਚਲ ਪ੍ਰਦੇਸ਼ ਵਿੱਚ ਬੁੱਧਵਾਰ ਤੋਂ ਮੌਸਮ ਸਾਫ਼ ਹੋ ਜਾਣ ਦੀ ਭਵਿੱਖਬਾਣੀ ਕੀਤੀ ਹੈ ਜਿਸ ਨਾਲ ਤਿੰਨ ਦਿਨਾਂ ਤੋਂ ਮੀਂਹ ਦੀ ਮਾਰ ਝੱਲ ਰਹੇ ਲੋਕਾਂ ਨੂੰ ਰਾਹਤ ਮਿਲੀ ਹੈ۔ਰਾਜ ਵਿੱਚ ਐਤਵਾਰ ਤੋਂ ਮੀਂਹ ਕਾਰਨ ਹੋਈਆਂ ਵੱਖ ਵੱਖ ਘਟਨਾਵਾਂ ਵਿੱਚ ਅੱਠ ਜਣੇ ਮਾਰੇ ਗਏ ਹਨ۔
ਕਾਂਗਰਸ ਤੇ ਅਕਾਲੀ ਦਲ ਫ਼ਿਲਹਾਲ ਨੂਰਾ ਕੁਸ਼ਤੀ ਦੇ ਰੌਂਅ ’ਚ ਪੰਜਾਬ ਵਿੱਚ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦੇ ਹਾਸ਼ੀਏ ’ਤੇ ਧੱਕ ਕੇ ਪ੍ਰਮੁੱਖ ਸਿਆਸੀ ਪਾਰਟੀਆਂ ‘ਰੈਲੀਆਂ ਦੀ ਸਿਆਸਤ ਦੇ ਰਾਹ ਪੈ ਗਈਆਂ ਹਨ۔7 ਅਕਤੂਬਰ 2018 ਵਾਲੇ ਦਿਨ ਹੋਣ ਵਾਲੀ ਸਿਆਸਤ ਦੀ ਇਸ ਨੂਰਾ ਕੁਸ਼ਤੀ ਲਈ ਸਿਰਤੋੜ ਤਿਆਰੀਆਂ ਹੋ ਰਹੀਆਂ ਹਨ۔ਕਾਂਗਰਸ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਾਦਲਾਂ ਦੇ ਗੜ੍ਹ ਕਿੱਲਿਆਂਵਾਲੀ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੈਪਟਨ ਦੇ ਸ਼ਹਿਰ ਪਟਿਆਲੇ ਰੈਲੀ ਕਰਨ ਦਾ ਐਲਾਨ ਕੀਤਾ ਗਿਆ ਹੈ۔
ਵਿਰਾਟ ਤੇ ਮੀਰਾਬਾਈ ਨੂੰ ‘ਖੇਲ ਰਤਨ’, 20 ਖਿਡਾਰੀਆਂ ਨੂੰ ਅਰਜਨ ਪੁਰਸਕਾਰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਅਤੇ ਵਿਸ਼ਵ ਚੈਂਪੀਅਨ ਮਹਿਲਾ ਵੇਟਲਿਫਟਰ ਮੀਰਾਬਾਈ ਚਾਨੂ ਨੂੰ ਅੱਜ ਰਸ਼ਟਰਪਤੀ ਭਵਨ ਵਿੱਚ ਕਰਵਾਏ ਕੌਮੀ ਖੇਡ ਪੁਰਸਕਾਰ ਸਮਾਰੋਹ ਦੌਰਾਨ ਦੇਸ਼ ਦੇ ਸਰਵੋਤਮ ਖੇਡ ਸਨਮਾਨ ਰਾਜੀਵ ਗਾਂਧੀ ਖੇਲ ਰਤਨ ਅਤੇ 20 ਖਿਡਾਰੀਆਂ ਨੂੰ ਅਰਜਨ ਪੁਰਸਕਾਰ ਨਾਲ ਸਨਮਾਨਤ ਕੀਤਾ۔
ਸ਼ਿਵ ਸੈਨਾ ਆਗੂ ਨਿਸ਼ਾਂਤ ਸ਼ਰਮਾ ’ਤੇ ਜੇਲ੍ਹ ਵਿੱਚ ਹਮਲਾ ਧੋਖਾਧੜੀ ਦੇ ਕੇਸ ਵਿੱਚ ਜ਼ਿਲ੍ਹਾ ਜੇਲ੍ਹ ਰੂਪਨਗਰ ’ਚ ਬੰਦ ਸ਼ਿਵ ਸੈਨਾ ਹਿੰਦ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ’ਤੇ ਲੁਧਿਆਣਾ ਦੇ ਆਰਐੱਸਐੱਸ ਆਗੂ ਰਵਿੰਦਰ ਗੁਸਾਈਂ ਦੇ ਕਤਲ ਕੇਸ ਵਿੱਚ ਜੇਲ੍ਹ ਵਿੱਚ ਬੰਦ ਕਥਿਤ ਅਤਿਵਾਦੀ ਰਮਨਦੀਪ ਸਿੰਘ ਬੱਗਾ ਉਰਫ ਕਨੇਡੀਅਨ ਨੇ ਆਪਣੇ ਦੋ ਸਾਥੀਆਂ ਨਾਲ ਅੱਜ ਸਵੇਰੇ ਹਮਲਾ ਕਰ ਦਿੱਤਾ۔ਹਮਲੇ ਵਿੱਚ ਨਿਸ਼ਾਂਤ ਦੇ ਹੱਥ, ਮੋਢੇ ਅਤੇ ਛਾਤੀ ’ਤੇ ਸੱਟਾਂ ਵੱਜੀਆਂ ਹਨ۔
ਯੂਕੇ ਦਾ ਪਹਿਲਾ ਸਿੱਖ ਸੁਰੱਖਿਆ ਗਾਰਡ ਕੋਕੀਨ ਲੈਣ ਦਾ ਦੋਸ਼ੀ ਬਰਤਾਨੀਆ ਦੀ ਮਹਾਰਾਣੀ ਐਲਿਜ਼ਬੈੱਥ ਦੋਇਮ ਦੇ ਜਨਮ ਦਿਨ ਮੌਕੇ ਕੱਢੀ ਜਾਣ ਵਾਲੀ ਸਾਲਾਨਾ ਪਰੇਡ ਵਿੱਚ ਪਹਿਲੀ ਵਾਰ ਸਿਰ ’ਤੇ ਦਸਤਾਰ ਸਜਾ ਕੇ ਸ਼ਿਰਕਤ ਕਰਦਿਆਂ ਇਤਿਹਾਸ ਸਿਰਜਣ ਵਾਲੇ 22 ਸਾਲਾ ਸਿੱਖ ਸਿਪਾਹੀ ਚਰਨਪ੍ਰੀਤ ਸਿੰਘ ਲਾਲ ਨੂੰ ਕੋਕੀਨ ਲੈਣ ਦਾ ਦੋਸ਼ੀ ਪਾਇਆ ਗਿਆ ਹੈ۔ਇਕ ਮੀਡੀਆ ਰਿਪੋਰਟ ਮੁਤਾਬਕ ਦੋੋਸ਼ ਸਾਬਤ ਹੋਣ ’ਤੇ ਉਸ ਨੂੰ ਸੁਰੱਖਿਆ ਗਾਰਦ ਦੀ ਆਪਣੀ ਵਰਦੀ ਗੁਆਉਣੀ ਪੈ ਸਕਦੀ ਹੈ۔
ਸਰਹੱਦੀ ਜ਼ਿਲ੍ਹੇ ਵਿੱਚ ਹਜ਼ਾਰਾਂ ਹੈਕਟੇਅਰ ਫ਼ਸਲ ਨੁਕਸਾਨੀ ਸਰਹੱਦੀ ਜ਼ਿਲ੍ਹੇ ਵਿੱਚ ਪਏ ਭਾਰੀ ਮੀਂਹ ਨੇ ਵੱਖ ਵੱਖ ਫ਼ਸਲਾਂ ਦਾ ਜਿੱਥੇ ਨੁਕਸਾਨ ਕੀਤਾ ਹੈ, ਉਥੇ ਸਬਜ਼ੀਆਂ ਅਤੇ ਪਸ਼ੂਆਂ ਨੂੰ ਵੀ ਮੀਂਹ ਦੇ ਪਾਣੀ ਨੇ ਆਪਣੇ ਲਪੇਟੇ ’ਚ ਲੈ ਲਿਆ۔ਸਰਹੱਦੀ ਜ਼ਿਲ੍ਹੇ ’ਚ ਹਜ਼ਾਰਾਂ ਹੈਕਟੇਅਰ ਫ਼ਸਲ ਅਤੇ ਪਸ਼ੂਆਂ ਦੇ ਹਰੇ ਚਾਰੇ ਨੂੰ ਭਾਰੀ ਨੁਕਸਾਨ ਪੁੱਜਾ ਹੈ۔ਸਰਹੱਦੀ ਪਿੰਡਾਂ ਵੱਲ ਅਗੇਤ ਬੀਜੇ ਦੇਵਗੌੜਾ ਅਤੇ ਬਾਸਮਤੀ ਦੀ ਕਿਸਮ 1509 ਪਰਮਲ ਜੋ ਕਈ ਪਿੰਡਾਂ ’ਚ ਕਟਾਈ ਸ਼ੁਰੂ ਕੀਤੀ ਗਈ ਸੀ, ਪਰ ਭਾਰੀ ਮੀਂਹ ਪੈਣ ਨਾਲ ਉਨ੍ਹਾਂ ਦਾ ਨੁਕਸਾਨ ਹੋਇਆ ਹੈ۔
ਪੰਜਾਬ ਯੂਨੀਵਰਸਿਟੀ ਵਿਚ ਪੰਜਾਬੀ ਭਾਸ਼ਾ ਨੂੰ ਨੁੱਕਰੇ ਲਾਉਣ ਦੀ ਨਿਖੇਧੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸਿੰਡੀਕੇਟ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਹੈ ਕਿ ਯੂਨੀਵਰਸਿਟੀ ਵਿਚ ਹਿੰਦੀ ਨੂੰ ਰਾਸ਼ਟਰੀ ਭਾਸ਼ਾ ਵਜੋਂ ਕਾਰ-ਵਿਹਾਰ ਦੀ ਭਾਸ਼ਾ ਬਣਾਇਆ ਜਾਵੇ۔ਕੇਂਦਰੀ ਪੰਜਾਬੀ ਲੇਖਕ ਸਭਾ ਨੇ ਇਸ ਫ਼ੈਸਲੇ ਦੀ ਨਿਖੇਧੀ ਕੀਤੀ ਹੈ۔
ਸ਼ਹੀਦ ਲਾਂਸ ਨਾਇਕ ਸੰਦੀਪ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਭਾਰਤ-ਪਾਕਿਸਤਾਨ ਸਰਹੱਦ ’ਤੇ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਕੁਪਵਾੜਾ ਦੇ ਤੰਗਧਾਰ ਖੇਤਰ ਵਿੱਚ ਤਿੰਨ ਅਤਿਵਾਦੀਆਂ ਨੂੰ ਢੇਰ ਕਰਨ ਮਗਰੋਂ ਸ਼ਹੀਦ ਹੋਏ ਜਵਾਨ ਲਾਂਸ ਨਾਇਕ ਸੰਦੀਪ ਸਿੰਘ ਦਾ ਅੱਜ ਜ਼ਿਲ੍ਹਾ ਗੁਰਦਾਸਪੁਰ ਨੇੜੇ ਉਸ ਦੇ ਜੱਦੀ ਪਿੰਡ ਕੋਟਲਾ ਖੁਰਦ ਦੇ ਸ਼ਮਸ਼ਾਨਘਾਟ ਵਿੱਚ ਸਸਕਾਰ ਕਰ ਦਿੱਤਾ ਗਿਆ۔
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.
Web Tranliteration/Translation