Loading...
Punjabi Tribune Online - ਪੰਜਾਬੀ ਟ੍ਰਿਬਿਊਨ Daily Punjabi News Paper.

ਭਾਰਤ-ਪਾਕਿ ਸੀਮਾ ’ਤੇ ਹਰ ਤਰ੍ਹਾਂ ਦੀ ਹਰਕਤ ’ਤੇ ਪਾਬੰਦੀ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਪੱਛੜਨ ਦੀ ਸੰਭਾਵਨਾ !    ਬਿੱਟੂ ਦੀ ਜਿੱਤ ਦੀ ਹੈਟਰਿਕ ਤੇ ਬੈਂਸ ਦਾ ਸਿਆਸੀ ਭਵਿੱਖ ਦਾਅ ’ਤੇ !    ਦਿੱਲੀ ਵਰਗੇ ਸ਼ਹਿਰ ਵਿਚ ਕੁੜੀ ਹੋਣ ਦੇ ਮਾਅਨੇ !    ਦੇਸ਼ ਪੱਧਰੀ ਪ੍ਰੀਖਿਆਵਾਂ ਪਾੜ੍ਹਿਆਂ ਨਾਲ ਸਰਾਸਰ ਧੱਕਾ !    ਜਦੋਂ ਮੰਗਲ ਗ੍ਰਹਿ ’ਤੇ ਦਰਿਆ ਵਗਦੇ ਸਨ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ !    ਤਿਵਾੜੀ ਤੇ ਚੰਦੂਮਾਜਰਾ ਦੇ ਸਿਆਸੀ ਭਵਿੱਖ ਦਾ ਫੈਸਲਾ ਅੱਜ !    ਅੰਮ੍ਰਿਤਸਰ: ਤੀਹ ਉਮੀਦਵਾਰਾਂ ਦਾ ਸਿਆਸੀ ਭਵਿੱਖ ਦਾਅ ’ਤੇ ਲੱਗਿਆ !    

 

ਮੁੱਖ ਖ਼ਬਰਾਂ

ਭਾਰਤ ਅਤਿਵਾਦ ਖ਼ਿਲਾਫ਼ ਲੜਾਈ ਲਈ ਪ੍ਰਤੀਬੱਧ: ਸਵਰਾਜ ਭਾਰਤ ਨੇ ਅੱਜ ਕਿਹਾ ਕਿ ਸ੍ਰੀਲੰਕਾ ਵਿੱਚ ਲੜੀਵਾਰ ਹਮਲੇ ਅਜਿਹੇ ਸਮੇਂ ਹੋਏ ਹਨ, ਜਦੋਂ ਪੁਲਵਾਮਾ ਦਹਿਸ਼ਤੀ ਹਮਲੇ ਦੇ ਜ਼ਖ਼ਮ ਅਜੇ ਅੱਲ੍ਹੇ ਸਨ ਤੇ ਇਨ੍ਹਾਂ ਘਟਨਾਵਾਂ ਨੇ ਭਾਰਤ ਨੂੰ ਦਹਿਸ਼ਤਗਰਦੀ ਖ਼ਿਲਾਫ਼ ਦ੍ਰਿੜਤਾ ਨਾਲ ਲੜਨ ਲਈ ਹੋਰ ਵਧੇਰੇ ਪ੍ਰਤੀਬੱਧ ਬਣਾਇਆ ਹੈ۔ਕਿਰਗਿਜ਼ਤਾਨ ਦੀ ਰਾਜਧਾਨੀ ਵਿੱਚ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਦੇ ਵਿਦੇਸ਼ ਮੰਤਰੀਆਂ ਦੀ ਪ੍ਰੀਸ਼ਦ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਭਾਰਤ ਸਹਿਯੋਗ ਤੇ ਸਥਾਈ ਸੁਰੱਖਿਆ ਲਈ ਐਸਸੀਓ ਨੂੰ ਮਜ਼ਬੂਤ ਕਰਨ ਲਈ ਪ੍ਰਤੀਬੱਧ ਹੈ۔ਮੀਟਿੰਗ ਵਿੱਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੀ ਸ਼ਾਮਲ ਸਨ۔
ਮੋਦੀ ਨੇ ਲੋਕ ਸਭਾ ਚੋਣਾਂ ਲਈ 142 ਰੈਲੀਆਂ ਕੀਤੀਆਂ ਲੋਕ ਸਭਾ ਚੋਣਾਂ ਦੇ ਸੱਤ ਗੇੜਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ 142 ਦੇ ਕਰੀਬ ਰੈਲੀਆਂ ਕੀਤੀਆਂ ਤੇ 11 ਅਪਰੈਲ ਤੋਂ ਸ਼ੁਰੂ ਹੋਏ ਚੋਣਾਂ ਦੇ ਦੌਰ ਦੌਰਾਨ ਉਨ੍ਹਾਂ 1.5 ਲੱਖ ਕਿਲੋਮੀਟਰ ਦੀ ਯਾਤਰਾ ਕੀਤੀ۔
ਸੁਪਰੀਮ ਕੋਰਟ ਲਈ ਚਾਰ ਜੱਜਾਂ ਦੇ ਨਾਂ ਪ੍ਰਵਾਨ ਕੇਂਦਰ ਸਰਕਾਰ ਨੇ ਤਰੱਕੀ ਵਜੋਂ ਸੁਪਰੀਮ ਕੋਰਟ ਵਿੱਚ ਨਿਯੁਕਤੀ ਲਈ ਚਾਰ ਜੱਜਾਂ ਦੇ ਨਾਵਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ۔ਸੂਤਰਾਂ ਨੇ ਕਿਹਾ ਕਿ ਇਨ੍ਹਾਂ ਨਿਯੁਕਤੀਆਂ ਨਾਲ ਸੁਪਰੀਮ ਕੋਰਟ ’ਚ ਜੱਜਾਂ ਦੀ ਕੁੱਲ ਨਫ਼ਰੀ 31 ਪੂਰੀ ਹੋ ਜਾਵੇਗੀ۔ਰਾਸ਼ਟਰਪਤੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਅਜੈ ਕੁਮਾਰ ਮਿੱਤਲ ਨੂੰ 28 ਮਈ ਤੋਂ ਮੇਘਾਲਿਆ ਹਾਈ ਕੋਰਟ ਦਾ ਚੀਫ ਜਸਟਿਸ ਨਿਯੁਕਤ ਕੀਤਾ ਹੈ۔
ਪੰਜਾਬ ਵਿੱਚ ਸਿਆਸੀ ਜਸ਼ਨਾਂ ਲਈ ਢੋਲੀ ਅਤੇ ਹਲਵਾਈ ਤਿਆਰ ਸਿਆਸੀ ਮੈਦਾਨ ’ਚ ਫਤਹਿ ਕਿਸੇ ਦੀ ਵੀ ਹੋਵੇ, ਢੋਲ ਤਾਂ ਵੱਜੇਗਾ ਹੀ۔ਢੋਲੀਆਂ ਨੇ ਚੋਣ ਨਤੀਜਿਆਂ ਤੋਂ ਪਹਿਲਾਂ ਹੀ ਤਿਆਰੀ ਵਿੱਢ ਲਈ ਹੈ۔ਹਲਵਾਈ ਲੱਡੂ ਤਿਆਰ ਕਰਨ ਲੱਗੇ ਹਨ۔ਫੁੱਲਾਂ ਵਾਲਿਆਂ ਨੇ ਭੰਡਾਰ ਵਧਾ ਲਏ ਹਨ۔ਕੋਈ ਖਤਰਾ ਨਹੀਂ ਮੁੱਲ ਲੈ ਰਿਹਾ ਹੈ, ਨਾ ਤਾਂ ਕੋਈ ਢੋਲੀ ਬੁੱਕ ਕਰ ਰਿਹੈ ਤੇ ਨਾ ਹੀ ਲੱਡੂਆਂ ਦਾ ਆਰਡਰ ਦੇ ਰਿਹਾ ਹੈ۔ਦੱਸਦੇ ਹਨ ਕਿ ਲੀਡਰਾਂ ਨੇ ਸਾਲ 2012 ਦੀਆਂ ਅਸੈਂਬਲੀ ਚੋਣਾਂ ਤੋਂ ਸਬਕ ਸਿੱਖਿਆ ਹੈ۔
ਅਰਬੀ ਲੇਖਕ ਜੋਖਾ ਅਲਹਾਰਥੀ ਨੂੰ ਮਿਲਿਆ ਮੈਨ ਬੁੱਕਰ ਸਾਹਿਤ ਪੁਰਸਕਾਰ ਓਮਾਨ ਦੀ ਲੇਖਿਕਾ ਜੋਖਾ ਅਲਹਾਰਥੀ ਨੂੰ ਉਹਦੀ ਕਿਤਾਬ ‘ਸਿਲੈਸਟੀਅਲ ਬੌਡੀਜ਼’ ਲਈ ਮਾਣਮੱਤੇ ਮੈਨ ਬੁੱਕਰ ਕੌਮਾਂਤਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ۔ਇਹ ਪੁਰਸਕਾਰ ਹਾਸਲ ਕਰਨ ਵਾਲੀ ਉਹ ਪਹਿਲੀ ਅਰਬ ਲੇਖਿਕਾ ਹੈ۔ਇਹ ਕਿਤਾਬ ਲੇਖਕ ਦੇ ਮੁਲਕ ਵਿੱਚ ਬਸਤੀਵਾਦੀ ਕਾਲ ਮਗਰੋਂ ਆਈ ਤਬਦੀਲੀ ਨੂੰ ਪ੍ਰਦਰਸ਼ਿਤ ਕਰਦੀ ਹੈ۔ਕਿਤਾਬ ਦੀ ਕਹਾਣੀ ਦੇ ਕੇਂਦਰ ਵਿੱਚ ਤਿੰਨ ਭੈਣਾਂ- ਮਾਇਆ, ਅਸਮਾ ਤੇ ਖਵਾਲਾ ਹਨ۔ਕਿਤਾਬ ਵਿੱਚ ਇਹ ਤਿੰਨੇ ਭੈਣਾਂ ਗ਼ੁਲਾਮੀ ਵਾਲੇ ਸਮਾਜ ਤੋਂ ਓਮਾਨ ਦੇ ਉਭਰਨ ਦੇ ਦੌਰ ਦੀਆਂ ਗਵਾਹ ਬਣਦੀਅ ਹਨ۔
ਗੰਭੀਰ ਹੋ ਸਕਦੀਆਂ ਹਨ ਭਵਿੱਖੀ ਸੁਰੱਖਿਆ ਚੁਣੌਤੀਆਂ: ਡੋਵਾਲ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਸੁਰੱਖਿਆ ਬਲਾਂ ਦੀ ਸਮਰੱਥਾ ਤੇ ਪੇਸ਼ੇਵਾਰਾਨਾ ਪਹੁੰਚ ਵਧਾਉਣ ’ਤੇ ਜ਼ੋਰ ਦਿੰਦਿਆਂ ਅੱਜ ਕਿਹਾ ਕਿ ਇਹ ਪੇਸ਼ਕਦਮੀ ਜ਼ਰੂਰੀ ਹੈ ਕਿਉਂਕਿ ਸੁਰੱਖਿਆ ਤੇ ਰੱਖਿਆ ਦੇ ਖੇਤਰ ’ਚ ਭਵਿੱਖੀ ਚੁਣੌਤੀਆਂ ‘ਗੰਭੀਰ’ ਹੋ ਸਕਦੀਆਂ ਹਨ۔
ਵਿਰੋਧੀ ਧਿਰਾਂ ਰੱਖ ਰਹੀਆਂ ਨੇ ਰਾਜਸੀ ਘਟਨਾਕ੍ਰਮ ਉੱਤੇ ਨੇੜਿਓਂ ਨਜ਼ਰ ਦੇਸ਼ ਦੀਆਂ ਵਿਰੋਧੀ ਧਿਰਾਂ ਲੋਕ ਸਭਾ ਚੋਣਾਂ ਦੇ ਭਲਕੇ ਆ ਰਹੇ ਨਤੀਜਿਆਂ ਤੋਂ ਪੈਦਾ ਹੋਣ ਵਾਲੇ ਘਟਨਾਕ੍ਰਮ ਉੱਤੇ ਨੇੜਿਓਂ ਨਜ਼ਰ ਰੱਖ ਰਹੀਆਂ ਹਨ ਤੇ ਵਿਰੋਧੀ ਪਾਰਟੀਆਂ ਦੇ ਸੀਨੀਅਰ ਆਗੂ ਪੂਰੀ ਤਰ੍ਹਾਂ ਇੱਕ ਦੂਜੇ ਦੇ ਸੰਪਰਕ ਵਿੱਚ ਹਨ۔ਜੇ ਐਨਡੀਏ ਨੂੰ ਲੋੜੀਂਦੀਆਂ 272 ਸੀਟਾਂ ਨਹੀ ਮਿਲਦੀਆਂ ਤਾਂ ਇਸ ਤੋਂ ਤੁਰੰਤ ਬਾਅਦ ਤੇਜ਼ੀ ਨਾਲ ਵਿਰੋਧੀ ਧਿਰਾਂ ਸਰਕਾਰ ਬਣਾਉਣ ਦਾ ਆਪਣਾ ਦਾਅਵਾ ਪੇਸ਼ ਕਰ ਸਕਦੀਆਂ ਹਨ۔
ਗੁਜਰਾਤ ’ਚ ਝਪਟਮਾਰਾਂ ਨੂੰ ਹੋਵੇਗੀ 10 ਸਾਲ ਕੈਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਗੁਜਰਾਤ ਦੇ ਇੱਕ ਨਵੇਂ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤਹਿਤ ਸੂਬੇ ’ਚ ਝਪਟਮਾਰਾਂ ਨੂੰ 10 ਸਾਲ ਤੱਕ ਦੀ ਕੈਦ ਦੀ ਸਜ਼ਾ ਹੋਵੇਗੀ۔ਦੇਸ਼ ਦੇ ਕਈ ਹੋਰ ਸੂਬਿਆਂ ’ਚ ਇਸ ਅਪਰਾਧ ਲਈ ਤਿੰਨ ਸਾਲ ਤੱਕ ਦੀ ਕੈਦ ਦੀ ਸਜ਼ਾ ਰੱਖੀ ਗਈ ਹੈ۔ਜੇਕਰ ਗੁਜਰਾਤ ’ਚ ਕਿਸੇ ਵਿਅਕਤੀ ਨੂੰ ਚੇਨੀ ਖੋਹਣ ਅਤੇ ਇਸ ਦੌਰਾਨ ਪੀੜਤ ਨੂੰ ਕੋਈ ਸੱਟ ਵੱਜਣ ਦਾ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਅਪਰਾਧਿਕ ਕਾਨੂੰਨ (ਗੁਜਰਾਤ ਸੋਧ) 2018 ਤਹਿਤ ਉਸ ਨੂੰ ਵੱਧ ਤੋਂ ਵੱਧ 10 ਸਾਲ ਕੈਦ ਤੇ 25 ਹਜ਼ਾਰ ਰੁਪਏ ਤੱਕ ਜੁਰਮਾਨੇ ਦੀ ਸ਼ਜਾ ਹੋ ਸਕਦੀ ਹੈ۔
ਰਾਹੁਲ ਨੇ ਚੋਣ ਪ੍ਰਚਾਰ ਦੌਰਾਨ 150 ਦੇ ਕਰੀਬ ਰੈਲੀਆਂ ਤੇ ਰੋਡ ਸ਼ੋਅ ਕੀਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਦੀ ਪ੍ਰਚਾਰ ਮੁਹਿੰਮ ਸੰਭਾਲਦਿਆਂ ਕਰੀਬ ਸਾਢੇ ਤਿੰਨ ਮਹੀਨੇ ’ਚ 150 ਦੇ ਕਰੀਬ ਰੈਲੀਆਂ ਤੇ ਰੋਡ ਸ਼ੋਅ ਕੀਤੇ۔ਇਸ ਦੇ ਨਾਲ ਹੀ ਉਨ੍ਹਾਂ ਅੱਠ ਵਾਰ ਪੱਤਰਕਾਰ ਸੰਮੇਲਨ ਕੀਤੇ ਤੇ ਕਈ ਮੀਡੀਆ ਗਰੁੱਪਾਂ ਨੂੰ ਇੰਟਰਵਿਊ ਵੀ ਦਿੱਤੇ۔
ਸਾਡਾ ਪ੍ਰਸ਼ਾਸਨ ਰਾਸ਼ਟਰਪਤੀ ਰਾਜ ਦੇ ਖਾਤਮੇ ਦੇ ਹੱਕ ਵਿੱਚ: ਮਲਿਕ ਜੰਮੂ ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਅੱਜ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਚਾਹੁੰਦਾ ਹੈ ਕਿ ਸੂਬੇ ’ਚ ਰਾਸ਼ਟਰਪਤੀ ਰਾਜ ਜਲਦੀ ਤੋਂ ਜਲਦੀ ਖਤਮ ਹੋਵੇ ਪਰ ਵਿਧਾਨ ਸਭਾ ਚੋਣਾਂ ਕਰਵਾਉਣ ਦੇ ਸਬੰਧ ’ਚ ਆਖਰੀ ਫ਼ੈਸਲਾ ਚੋਣ ਕਮਿਸ਼ਨ ਕਰੇਗਾ۔ਇਹ ਪੁੱਛੇ ਜਾਣ ’ਤੇ ਕਿ ਕੀ ਉਨ੍ਹਾਂ ਦੇ ਪ੍ਰਸ਼ਾਸਨ ਦੇ ਕੁਝ ਅਧਿਕਾਰੀ ਸੂਬੇ ’ਚ ਕਿਸੇ ਚੁਣੀ ਹੋਈ ਸਰਕਾਰ ਨੂੰ ਸੱਤਾ ਤਬਦੀਲ ਕਰਨ ਦੇ ਇੱਛੁਕ ਨਹੀਂ ਹਨ ਤਾਂ ਰਾਜਪਾਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ۔
ਹੋਟਲਾਂ ’ਚ ਨਹੀਂ ਠਹਿਰਨਗੇ ਨਵੇਂ ਸੰਸਦ ਮੈਂਬਰ 17ਵੀਂ ਲੋਕ ਸਭਾ ਦੇ ਗਠਨ ਨੂੰ ਕੁਝ ਹੀ ਦਿਨ ਬਾਕੀ ਰਹਿਣ ਵਿਚਾਲੇ ਜਿੱਤ ਕੇ ਸੰਸਦ ਆਉਣ ਵਾਲੇ ਕਿਸੇ ਵੀ ਨਵੇਂ ਮੈਂਬਰ ਨੂੰ ਹੋਟਲ ’ਚ ਨਹੀਂ ਠਹਿਰਾਇਆ ਜਾਵੇਗਾ۔ਇਨ੍ਹਾਂ ਦੇ ਠਹਿਰਨ ਲਈ ਵੈਸਟਰਨ ਕੋਰਟ ਸਮੇਤ ਰਾਜਧਾਨੀ ’ਚ ਮੌਜੂਦ ਵੱਖ ਵੱਖ ਸੂਬਿਆਂ ਦੇ ਭਵਨਾਂ ’ਚ ਪ੍ਰਬੰਧ ਕੀਤੇ ਗਏ ਹਨ۔
ਅਸਥਾਨਾ ਮਾਮਲੇ ’ਚ ਸੀਬੀਆਈ ਦੀ ਪਟੀਸ਼ਨ ’ਤੇ ਫ਼ੈਸਲਾ ਰਾਖ਼ਵਾਂ ਸੀਬੀਆਈ ਨੇ ਦਿੱਲੀ ਹਾਈ ਕੋਰਟ ਨੂੰ ਦੱਸਿਆ ਹੈ ਕਿ ਏਜੰਸੀ ਦੇ ਸਾਬਕਾ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਨਾਲ ਜੁੜੇ ਰਿਸ਼ਵਤ ਦੇ ਮਾਮਲੇ ਵਿਚ ਜਾਂਚ ਲਈ ਹੋਰ ਸਮਾਂ ਚਾਹੀਦਾ ਹੈ ਤਾਂ ਕਿ ਸੁਤੰਤਰ, ਨਿਰਪੱਖ ਤੇ ਪਾਰਦਰਸ਼ੀ ਤਰੀਕੇ ਨਾਲ ਜਾਂਚ ਕੀਤੀ ਜਾ ਸਕੇ۔
ਟਰੰਪ ਦੀ ਲੇਖਾ ਫਰਮ ਨੂੰ ਰਿਕਾਰਡ ਸੌਂਪਣ ਦੇ ਹੁਕਮ ਇੱਕ ਭਾਰਤੀ-ਅਮਰੀਕੀ ਜੱਜ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਲੇਖਾ ਫਰਮ ਨੂੰ ਕਾਂਗਰਸ ਨੂੰ ਆਪਣੇ ਵਿੱਤੀ ਰਿਕਾਰਡ ਕਾਂਗਰਸ ਨੂੰ ਸੌਂਪਣ ਦੇ ਹੁਕਮ ਦਿੱਤੇ ਹਨ۔ਜਸਟਿਸ ਅਮਿਤ ਮਹਿਤਾ ਨੇ ਹਾਊਸ ਡੈਮੋਕਰੈਟਾਂ ਨੂੰ ਉਨ੍ਹਾਂ ਦੇ ਵਿੱਤੀ ਰਿਕਾਰਡ ਹਾਸਲ ਕਰਨ ਤੋਂ ਰੋਕਣ ਦੀ ਟਰੰਪ ਦੀ ਕੋਸ਼ਿਸ਼ ਨੂੰ ਖਾਰਜ ਕਰ ਦਿੱਤਾ۔ਡੀਸੀ ਜ਼ਿਲ੍ਹਾ ਅਦਾਲਤ ਦੇ ਜੱਜ ਮਹਿਤਾ ਨੇ ਲੰਘੇ ਸੋਮਵਾਰ ਨੂੰ ਓਵਰਸਾਈਟ ਕਮੇਟੀ ਦੇ ਪੱਖ ’ਚ ਫ਼ੈਸਲਾ ਸੁਣਾਇਆ ਜਿਸ ਦੇ ਪ੍ਰਧਾਨ ਐਲਿਜਾ ਕਮਿੰਗਜ਼ ਨੇ ਅਪਰੈਲ ’ਚ ਲੇਖਾ ਫਰਮ ਮਜ਼ਾਰਜ਼ ਯੂਐੱਸਏ ਤੋਂ ਟਰੰਪ ਦੇ ਦਸ ਸਾਲ ਦੇ ਵਿੱਤੀ ਰਿਕਾਰਡ ਮੰਗੇ ਸਨ۔
ਕਿਰਨ, ਬਾਂਸਲ ਤੇ ਧਵਨ ਸਣੇ 36 ਉਮੀਦਵਾਰਾਂ ਬਾਰੇ ਫ਼ੈਸਲਾ ਅੱਜ ਲੋਕ ਸਭਾ ਹਲਕਾ ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ, ਕਾਂਗਰਸੀ ਉਮੀਦਵਾਰ ਪਵਨ ਕੁਮਾਰ ਬਾਂਸਲ ਅਤੇ ‘ਆਪ’ ਉਮੀਦਵਾਰ ਹਰਮੋਹਨ ਧਵਨ ਸਮੇਤ 36 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 23 ਮਈ ਨੂੰ ਹੋਵੇਗਾ۔ਚੰਡੀਗੜ੍ਹ ਕਾਲਜ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ (ਸੀਸੀਆਈਟੀ) ਸੈਕਟਰ-26 ਵਿਚ ਬਣਾਏ ਗਿਣਤੀ ਕੇਂਦਰ ’ਚ 23 ਮਈ ਨੂੰ ਸਵੇਰੇ 8 ਵਜੇ ਡਿਪਟੀ ਕਮਿਸ਼ਨਰ-ਕਮ-ਚੋਣ ਅਧਿਕਾਰੀ ਮਨਦੀਪ ਸਿੰਘ ਬਰਾੜ ਅਤੇ ਹੋਰ ਰਾਜਾਂ ਤੋਂ ਆਏ ਦੋ ਆਈਏਐਸ ਤੇ ਇਕ ਆਈਪੀਐਸ ਚੋਣ ਅਬਜ਼ਰਵਰਾਂ ਦੀ ਨਿਗਰਾਨੀ ਹੇਠ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ ਅਤੇ ਨਤੀਜੇ ਇਸੇ ਦਿਨ ਸ਼ਾਮ ਤਕ ਐਲਾਨੇ ਜਾਣਗੇ۔ਵੋਟਾਂ ਦੀ ਗਿਣਤੀ 15 ਗੇੜਾਂ ਵਿਚ ਕੀਤੀ ਜਾਵੇਗੀ ਅਤੇ 597 ਚੋਣ ਬੂਥਾਂ ਦੀਆਂ ਕੁੱਲ 1791 ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ (ਈਵੀਐਮਜ਼) ਵਿਚੋਂ ਤਰਤੀਬਵਾਰ 42-42 ਮਸ਼ੀਨਾਂ ਵਿਚਲੀਆਂ ਵੋਟਾਂ ਦੀ ਗਿਣਤੀ ਕੀਤੀ ਜਾਵੇਗਾ۔ਵੋਟਾਂ ਦੇ ਰੁਝਾਨ ਦੁਪਹਿਰ 12 ਵਜੇ ਆਉਣ ਦੀ ਸੰਭਾਵਨਾ ਹੈ۔
ਚੀਨ ਨੇ ਭਾਰਤ ਨੂੰ ਸੁਦੀਰਮਨ ਕੱਪ ਤੋਂ ਬਾਹਰ ਕੀਤਾ ਦਸ ਵਾਰ ਦੇ ਚੈਂਪੀਅਨ ਚੀਨ ਤੋਂ ਦੂਜੇ ਅਤੇ ਆਖ਼ਰੀ ਗਰੁੱਪ ਮੈਚ ਵਿੱਚ 5-0 ਨਾਲ ਹਾਰ ਕੇ ਭਾਰਤ ਸੁਦੀਰਮਨ ਕੱਪ ਮਿਕਸਡ ਟੀਮ ਬੈਡਮਿੰਟਨ ਚੈਂਪੀਅਨਸ਼ਿਪ ਤੋਂ ਬਾਹਰ ਹੋ ਗਿਆ۔ਗਰੁੱਪ 1ਡੀ ਦੇ ਪਹਿਲੇ ਮੈਚ ਵਿੱਚ ਉਸ ਨੂੰ ਮਲੇਸ਼ੀਆ ਨੇ 3-2 ਨਾਲ ਹਰਾਇਆ ਸੀ۔
Available on Android app iOS app
Powered by : Mediology Software Pvt Ltd.
Web Tranliteration/Translation